ਸ੍ਰੀ ਮੁਕਤਸਰ ਸਾਹਿਬ (ਜਸਵਿੰਦਰ ਪਾਲ ਸ਼ਰਮਾ)
ਪੰਜਾਬ ਸਿੱਖਿਆ ਵਿਭਾਗ ਪੰਜਾਬ ਤੇ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੀਆਂ ਗਾਈਡਲਾਈਨਜ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਜਸਪਾਲ ਮੋਗਾ (ਸੈ.ਸਿੱ.) ਸ਼੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ 6 ਜ਼ਿਲ੍ਹਿਆਂ ਦੀ ਇੱਕ ਰੋਜ਼ਾ ਵਾਤਾਵਰਨ ਬਚਾਉਣ ਸਬੰਧੀ ਕਲਸਟਰ ਲੈਵਲ ਦੀ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ, ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਸੀ। ਇਸ ਵਰਕਸ਼ਾਪ ਵਿੱਚ ਹਰ ਜ਼ਿਲ੍ਹੇ ਵਿੱਚੋਂ ਲਗਭਗ 17 ਅਧਿਆਪਕ ਬੁਲਾਏ ਗਏ ਸਨ। ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਦੇ ਜੋਇੰਟ ਡਾਇਰੈਕਟਰ ਡਾ. ਕੇ.ਐਸ. ਬਾਠ ਅਤੇ ਉਹਨਾਂ ਦੇ ਨਾਲ ਪ੍ਰੋਜੈਕਟ ਸਾਇੰਟਿਸਟ ਡਾ. ਮੰਦਾਕਨੀ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੋਕੇ ਆਈ.ਪੀ.ਸੀ.ਏ. ਸੰਸਥਾ ਤੋਂ ਡਾ. ਰੀਨਾ ਚੱਡਾ ਜਿੰਨ੍ਹਾਂ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ ਅਤੇ ਸਾਰੇ ਆਏ ਹੋਏ ਅਧਿਆਪਕਾਂ ਨੂੰ ਵਾਤਾਵਰਨ ਪ੍ਰਤੀ ਵਧੀਆ ਢੰਗ ਨਾਲ ਜਾਗਰੂਕ ਕੀਤਾ।
ਉਹਨਾਂ ਦੁਆਰਾ ਦਿਖਾਏ ਗਏ ਵੀਡੀਓਜ਼ ਬਹੁਤ ਹੀ ਸ਼ਲਾਘਾ ਯੋਗ ਸਨ। ਇਸ ਦੇ ਨਾਲ- ਨਾਲ ਪੰਜਾਬ ਈਕੋ ਹੈਕਥੋਨ ਦੇ ਲਾਂਚ ਨੂੰ ਲੈ ਕੇ ਪਾਈ ਜੈਮ ਫਾਊਂਡੇਸ਼ਨ ਦਿੱਲੀ ਤੋਂ ਸ਼੍ਰੀ ਵਿਸ਼ਾਲੀ ਅਤੇ ਸ਼੍ਰੀ ਬਿਊਟੀ ਸ਼ਰਮਾ ਨੇ ਵੀ ਵਧੀਆ ਢੰਗ ਨਾਲ ਆਪਣੀ ਭੂਮਿਕਾ ਨਿਭਾਈ ਅਤੇ ਪੂਰੇ ਆਡੀਟੋਰੀਅਮ ਨੂੰ ਬੰਨ ਕੇ ਰੱਖਿਆ। ਇਸ ਵਰਕਸ਼ਾਪ ਦੇ ਨੋਡਲ ਇੰਚਾਰਜ ਸ੍ਰੀ ਰਾਜਨ ਗੋਇਲ (ਜ਼ਿਲ੍ਹਾ ਇਨਵਾਇਰਮੈਂਟ ਪ੍ਰੋਗਰਾਮ ਕੋਆਰਡੀਨੇਟਰ) ਸਨ ਅਤੇ ਹੈਡ ਮਿਸਟਰੈਸ ਡਿੰਪਲ ਵਰਮਾ ਏ.ਬੀ.ਐੱਨ. ਓ ਉਹਨਾਂ ਦੇ ਨਾਲ ਜ਼ਿਲ੍ਹੇ ਦੀ ਟੀਮ ਜਿਸ ਵਿੱਚ ਸ਼੍ਰੀਮਤੀ ਪ੍ਰਿਆ, ਸ਼੍ਰੀਮਤੀ ਦੀਕਸ਼ਾ, ਸ਼੍ਰੀਮਤੀ ਪਰਮਵੀਰ ਕੌਰ, ਨੀਰਜ ਸ਼ਰਮਾਂ, ਸ਼੍ਰੀਮਤੀ ਹਰਮੀਤ ਕੌਰ, ਸ੍ਰੀਮਤੀ ਅਨੁਪਮ, ਪ੍ਰਿਅੰਕਾ, ਸ੍ਰੀਮਤੀ ਪੂਜਾ, ਸ਼੍ਰੀਮਤੀ ਸਮਰਿਤੀ, ਸਿਮਰਨ, ਰੀਨਾ, ਸ਼੍ਰੀਮਤੀ ਸੁਦੇਸ਼ ਪ੍ਰਿਆ, ਸ਼੍ਰੀਮਤੀ ਮੋਨਿਕਾ ਨੇ ਆਪਣੀ ਆਪਣੀ ਭੂਮਿਕਾ ਬਹੁਤ ਵਧੀਆ ਤਰੀਕੇ ਨਾਲ ਨਿਭਾਈ। ਆਏ ਹੋਏ ਮਹਿਮਾਨਾ ਦੀ ਰਿਫਰੈਸਮੈਂਟ ਦੀ ਸਾਰੀ ਜਿੰਮੇਵਾਰੀ ਸ੍ਰੀ ਹਰਜੀਤ ਕੁਮਾਰ, ਸ਼੍ਰੀ ਗੁਰਦੀਪ ਸਿੰਘ ਅਤੇ ਸ਼੍ਰੀ ਸੁਮਿਤ ਗੋਇਲ ਨੇ ਬਾਖੂਬੀ ਨਿਭਾਈ।
ਵਰਕਸ਼ਾਪ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਲੈਪਿੰਗ ਦੇ ਨਾਲ ਕੀਤੀ ਗਈ ਅਤੇ ਸਾਰੇ ਆਏ ਹੋਏ ਮਹਿਮਾਨਾਂ ਗਰੀਨ ਵੈਲਕਮ ਪਲਾਂਟਸ ਦੇ ਕੇ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਉਚੇਚੇ ਤੌਰ ਤੇ ਸ਼੍ਰੀ ਰਵੀਪਾਲ ਵਾਤਾਵਰਨ ਇੰਜੀਨੀਅਰ ਉਹਨਾਂ ਦੇ ਨਾਲ ਸ਼੍ਰੀ ਸਾਹਿਲ ਐਸਡੀਓ ਅਤੇ ਸ੍ਰੀ ਸੁਰੇਸ਼ ਕੁਮਾਰ ਕੰਪਿਊਟਰ ਫੈਕਲਟੀ ਮਲੋਟ ਨੇ ਸ਼ਿਰਕਤ ਕੀਤੀ। ਸ਼੍ਰੀਮਤੀ ਕਮਲਾ ਦੇਵੀ ਪ੍ਰਿੰਸੀਪਲ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਅਤੇ ਉਨਾਂ ਦੇ ਨਾਲ ਸ਼੍ਰੀਮਤੀ ਰਜਿੰਦਰ ਕੌਰ ਲੈਕਚਰਾਰ ਪੰਜਾਬੀ, ਰਾਜਿੰਦਰ ਕੌਰ ਨੂੰ ਗੈਸਟ ਆਫ ਆਨਰ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਜੀ ਨੇ ਆਏ ਹੋਏ ਅਧਿਆਪਕਾਂ ਨਾਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਕਿਵੇਂ ਵਾਤਾਵਰਨ ਨਾਲ ਜੋੜ ਸਕਦੇ ਹਾਂ ਉਸ ਬਾਰੇ ਕੁਝ ਨੁਕਤੇ ਸਾਂਝੇ ਕੀਤੇ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰਜ਼ ਸ਼੍ਰੀ ਮਨਦੀਪ ਸਿੰਘ ਬਰਾੜ ਅਤੇ ਸ਼੍ਰੀ ਲਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਪਹੁੰਚੇ। ਉਹਨਾਂ ਦੇ ਨਾਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਜਿੰਦਰ ਸਿੰਘ ਸੇਖੋ ਉਚੇਚੇ ਤੌਰ ਤੇ ਪਹੁੰਚੇ। ਸਾਰੇ ਛੇ ਜਿਲਿਆਂ ਦੇ ਜ਼ਿਲਾ ਕੋਆਰਡੀਨੇਟਰਸ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸੇ ਸੰਸਥਾ ਦੇ ਅਸਿਸਟੈਂਟ ਪ੍ਰੋਫੈਸਰ ਕਾਮਰਸ ਸ਼੍ਰੀ ਕੁਨਾਲ ਸਹਿਗਲ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਆਓ ਭਗਤ ਕੀਤੀ ਗਈ ਅਤੇ ਆਏ ਹੋਏ ਮਹਿਮਾਨਾਂ ਨੂੰ ਸਵੇਰ ਦਾ ਬ੍ਰੇਕਫਾਸਟ ਦੁਪਹਿਰ ਦਾ ਲੰਚ ਅਤੇ ਸ਼ਾਮ ਦੀ ਚਾਹ ਦਿੱਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਸ੍ਰੀ ਹਿਰਦੇਪਾਲ ਸਿੰਘ ਅਤੇ ਸਰਕਾਰੀ ਹਾਈ ਸਕੂਲ ਮਲਵਾਲਾ ਦੀ ਸ਼੍ਰੀਮਤੀ ਸਮਰਿਤੀ ਦੁਆਰਾ ਨਿਭਾਈ ਗਈ। ਅੰਤ ਵਿੱਚ ਆਏ ਹੋਏ ਮਹਿਮਾਨਾਂ ਦਾ ਸਾਰੀ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ।
ਮੀਡੀਆ ਕੋਆਰਡੀਨੇਟਰ ਸ਼੍ਰੀ ਜਸਵਿੰਦਰ ਪਾਲ ਸ਼ਰਮਾ ਨਾਲ ਗੱਲਬਾਤ ਕਰਦਿਆਂ ਇਸ ਵਰਕਸ਼ਾਪ ਦੇ ਕੋਆਰਡੀਨੇਟਰ ਸ੍ਰੀ ਰਾਜਨ ਗੋਇਲ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਲਗਭਗ 150 ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ ਜਿਨਾਂ ਨੂੰ ਈਈਪੀ ਅਤੇ ਪੰਜਾਬ ਹੈਕਥੋਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੁਆਰਾ ਸਕੂਲਾਂ ਦੇ ਵਿਦਿਆਰਥੀਆਂ ਤੱਕ ਪਹੁੰਚਾਈ ਜਾਊਗੀ ਅਤੇ ਆਸ ਕੀਤੀ ਕਿ ਵਿਭਾਗ ਵੱਲੋਂ ਅਜਿਹੇ ਵਰਕਸ਼ਾਪ ਅਤੇ ਸੈਮੀਨਾਰ ਲਗਾਤਾਰ ਲੱਗਣੇ ਚਾਹੀਦੇ ਹਨ।
Leave a Reply